ਇੱਕ ਬਿਹਤਰ ਭਵਿੱਖ

ਰੇਚਲ ਨੋਟਲੀ ਦਾ ਧਿਆਨ ਇਸ ਗੱਲ ਤੇ ਕੇਂਦਰਤ ਹੈ ਕਿ ਇਸ ਸਮੇਂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਹੈ ।

ਇਸ ਲਹਿਰ ਵਿੱਚ ਸ਼ਾਮਲ ਹੋਵੋ

ਰੇਚਲ ਨੋਟਲੀ ਦਾ ਧਿਆਨ ਇਸ ਗੱਲ ਤੇ ਕੇਂਦਰਤ ਹੈ ਕਿ ਇਸ ਸਮੇਂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਹੈ:

ਬਿਹਤਰ ਸਿਹਤ ਸੰਭਾਲ਼

ਐਮਰਜੈਂਸੀ ਰੂਮ ਸਮਾਂ ਅਤੇ ਸਰਜ਼ਰੀ ਉਡੀਕ ਸਮੇਂ ਨੂੰ ਘਟਾਉਣ ਦੇ ਨਾਲ ਨਾਲ ਇੱਕ ਮਿਲੀਅਨ ਹੋਰ ਅਲਬਰਟਾ ਵਾਸੀਆਂ ਲਈ ਫ਼ੈਮਿਲੀ ਡਾਕਟਰਾਂ ਦੀਆਂ ਸੇਵਾਵਾਂ ਉਪਲੱਭਦ ਕਰਵਾਉਣਾ ।

ਤੁਹਾਡੇ ਪ੍ਰੀਵਾਰਾਂ ਲਈ ਰਹਿਣ-ਸਹਿਣ ਦੇ ਖ਼ਰਚੇ ਨੂੰ ਘਟਾਉਣਾ

ਬਿਜਲੀ, ਇਨਸ਼ਿਉਰੈਂਸ ਅਤੇ ਬੱਚਿਆਂ ਦੀ ਟਿਊਸ਼ਨ ਦੇ ਵਧੇ ਹੋਏ ਖ਼ਰਚਿਆਂ ਨੂੰ ਘਟਾਉਣ ਤੋਂ ਇਲਾਵਾ ਡੇਨੀਅਲ ਸਮਿੱਥ ਵੱਲੋਂ ਖੇਡੇ ਜਾ ਰਹੇ ਜ਼ੋਖ਼ਮ ਭਰੇ ਜੂਏ ਤੋਂ ਤੁਹਾਡੀ CPP ਪੈਂਨਸ਼ਨ ਨੂੰ ਸੁਰੱਖਿਅਤ ਕਰਕੇ ਪ੍ਰੀਵਾਰਾਂ ਦੀ ਮੱਦਦ ਕਰਨਾ ।

ਲਚਕੀਲਾ ਅਰਥਚਾਰਾ ਤਿਆਰ ਕਰਨਾ

ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਪੈਦਾ ਕਰਨ , ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਵਪਾਰਕ ਅਦਾਰਿਆਂ ਨਾਲ ਤਾਲਮੇਲ ਬਣਾ ਕੇ ਇੱਕ ਲਚਕੀਲਾ ਅਰਥਚਾਰਾ ਤਿਆਰ ਕਰਨਾ ।

ਨਸਲਵਾਦ ਅਤੇ ਹਰ ਕਿਸਮ ਦੇ ਵਿਤਕਰੇ ਵਿਰੁੱਧ ਸਖ਼ਤ ਕਾਰਵਾਈਆਂ ਕਰਨਾ

ਤਾਂ ਜੋ ਸੂਬੇ ਦਾ ਹਰ ਵਿਅਕਤੀ ਅਲਬਰਟਾ ਵਾਸੀ ਹੋਣ ਵਿੱਚ ਮਾਣ ਮਹਿਸੂਸ ਕਰੇ ਤੇ ਹੋਰ ਕਾਮਯਾਬੀ ਹਾਸਲ ਕਰੇ ।

ਸਾਡੀ ਟੀਮ

ਰੇਚਲ ਨੋਟਲੀ ਬਾਰੇ ਜਾਣੋ ਰੇਚਲ ਨੋਟਲੀ ਬਾਰੇ ਜਾਣੋ

ਰੇਚਲ ਨੋਟਲੀ ਨੇ ਆਪਣੇ ਆਪ ਨੂੰ ਅਲਬਰਟਾ ਵਾਸੀਆਂ ਦਾ ਜੀਵਨ ਬਿਹਤਰ ਬਣਾਉਣ ਲਈ ਸਮਰਪਿਤ ਕੀਤਾ ਹੋਇਆ ਹੈ।ਉਹ ਹਮੇਸ਼ਾ ਅਲਬਰਟਾ ਦੇ ਪ੍ਰੀਵਾਰਾਂ ਅਤੇ ਭਾਈਚਾਰਿਆਂ ਨੂੰ ਪਹਿਲ ਦਿੰਦੇ ਨੇ ।

ਰੇਚਲ ਨੋਟਲੀ ਮਈ 2015 ਵਿੱਚ ਅਲਬਰਟਾ ਦੇ ਪ੍ਰੀਮੀਅਰ ਬਣੇ ਸਨ , ਜਿਸ ਸਮੇਂ ਉਨ੍ਹਾਂ ਨੇ ਸੂਬੇ ਵਿੱਚ ਪਹਿਲੀ ਐਨ ਡੀ ਪੀ ਦੀ ਸਰਕਾਰ ਬਣਾਈ ਸੀ । ਉਹ ਸੂਬੇ ਦੇ ਸਿਹਤ ਸੰਭਾਲ਼ ਪ੍ਰਬੰਧ ਦੀ ਸੁਰੱਖਿਆ ਅਤੇ ਸੁਧਾਰ , ਅਲਬਰਟਾ ਵਾਸੀਆਂ ਲਈ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਅਤੇ ਪ੍ਰੀਵਾਰਾਂ ਲਈ ਜੀਵਨ ਹੋਰ ਕਿਫ਼ਾਇਤੀ ਬਣਾਉਣ ਵਿੱਚ ਮੱਦਦ ਕਰਨ ਲਈ ਵਚਨਬੱਧ ਹਨ ।

ਰੇਚਲ ਦਾ ਮੰਨਣਾ ਹੈ ਕਿ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਅਤੇ ਇਸੇ ਲਈ ਉਹ ਤੁਹਾਡੇ ਵਾਸਤੇ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ । ਰੇਚਲ ਨੋਟਲੀ ਅਲਬਰਟਾ ਸੂਬੇ ਦੇ ਫੇਅਰਵਿਊ ਕਸਬੇ ਦੇ ਜੰਮ-ਪਲ ਹਨ ।

ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ? ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ?

ਰੇਚਲ ਨੋਟਲੀ ਤੇ ਉਨ੍ਹਾਂ ਦੀ ਟੀਮ ਨੇ ਸੂਬੇ ਦੇ ਭਵਿੱਖ ਲਈ ਇੱਕ ਅਜਿਹਾ ਨਿਸ਼ਾਨਾ ਤਹਿ ਕੀਤਾ ਹੈ ਜਿਹੜਾ ਸਮੂਹ ਅਲਬਰਟਾ ਵਾਸੀਆਂ ਲਈ ਹੈ ਨਾਂ ਕਿ ਕੁਝ ਗਿਣੇ ਮਿਥੇ ਲੋਕਾਂ ਲਈ ।ਇਸ ਨਿਸ਼ਾਨੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕੇਗਾ ।ਸੂਬੇ ਦੇ ਬਿਹਤਰ ਭਵਿੱਖ ਲਈ ਅਰੰਭੀ ਗਈ ਸਾਡੀ ਮੁਹਿੰਮ ਵਿੱਚ ਤੁਸੀਂ ਵੀ ਸ਼ਾਮਲ ਹੋਵੋ ।

ਤੁਹਾਡੀ ਕਮਿਊਨਿਟੀ ਦੀਆਂ ਗਤੀਵਿਧੀਆਂ

ਰੇਡੀਓ ਤੇ